[ਸੰ:। ਸੰਸਕ੍ਰਿਤ, ਸ਼ਾਲਗ੍ਰਾਮ] ੧. ਇਕ ਪ੍ਰਕਾਰ ਦਾ ਕਰੜਾ ਲੀਕਦਾਰ ਪੱਥਰ ਜਿਸ ਨੂੰ ਹਿੰਦੂ ਵਿਸ਼ਨੂੰ ਦੇ ਥਾਵੇਂ ਪੂਜਨੀਯ ਸਮਝ ਕੇ ਪੂਜਦੇ ਹਨ। ਇਹ ਗੰਡਕ ਨਦੀ ਵਿੱਚੋਂ ਬਾਹਲਾ ਨਿਕਲਦਾ ਹੈ। ਯਥਾ- ‘ਸਾਲਗ੍ਰਾਮ ਬਿਪ ਪੂਜਿ ਮਨਾਵਹੁ ਸੁਕ੍ਰਿਤੁ ਤੁਲਸੀ ਮਾਲਾ’ (੧੧੭੧), (ਤੁਸੀਂ ਜੋ) ਸਾਲਗ੍ਰਾਮ ਨੂੰ ਪੂਜਦੇ ਮਨਾਉਂਦੇ ਤੇ ਤੁਲਸੀ ਦੀ ਮਾਲਾ (ਗਲੇ ਪਹਿਨ ਕੇ) ਪੁੰਨ ਸਮਝਦੇ ਹੋ* । (ਅੱਗੇ ਦੱਸਦੇ ਹਨ) ਇਹ ਸਭ ਕੱਲਰ ੨੨੯ ਹੈ, ਕੱਚੀ ਕੰਧ ਪਾਣੀ ਦੀ ਸਿੱਲ੍ਹ ਨਾਲ ਡਿੱਗ ਪਏਗੀ, ਤੁਸੀਂ ਜਨਮ ਨਾ ਗੁਆਓ ਤੇ ਕਰੋ ਇਹ-’ਰਾਮ ਨਾਮੁ ਜਪਿ ਬੇੜਾ ਬਾਂਧਹੁ ਦਇਆ ਕਰਹੁ ਦਇਆਲਾ’ (੧੧੭੦), ਅਥਵਾ ੨. [ਸਾਲ=ਸਮਾਨ+ ਗ੍ਰਾਮ ਸਮੂਹ] *ਇਸ ਤੁਕ ਦਾ ਵਿਧਿ ਪੱਖ ਵਿੱਚ ਇਉਂ ਵੀ ਅਰਥ ਲੱਗਦਾ ਹੈ : ਸਾਲਗ੍ਰਾਮ [ਸ਼ਾਲ=ਉਸਤਤਿ ਕਰਨੀ+ ਅਚ ਪ੍ਰਤੇ। ਗ੍ਰਾਮ=ਸਮੂਹ, ਵਿਆਪਕ] (ਵਿਆਪਕ) ਈਸ਼੍ਵਰ ਦਾ ਜਸ ਕਰਨਾ।%ਬਿਪ [ਵਿ (ਵਾ=ਗਤੀ+ਇਨ੍ਹ੍ਹ, ਉਣਾਦੀ+ਡਿਤ)=ਗੱਡੀ+ਪ=ਪੌਣ] ਯੋਗਾਭ੍ਯਾਸ।%ਪੂਜਿ [ਪੂਜਯਤਿ] ਪੂਜਾ ਕਰਨੀ।%ਮਨਾਵਹੁ [ਮਨ੍ਹ੍ਹ=ਗਿਆਨ+ਅਵਹ=ਪ੍ਰਾਪਤੀ] ਗਿਆਨ ਪ੍ਰਾਪਤੀ।%ਸੁਕ੍ਰਿਤੁ [ਸੁਕ੍ਰਿਤ=ਸ਼ੁਭ ਕਰਮ] ਚੰਗੇ ਕੰਮ।%ਤੁਲਸੀ [ਤੁਲ+ਸੀ। ਜੋ ਤੁੱਲਤਾ ਨੂੰ ਸਿਟ ਦੇਵੇ] ਜਿਸ ਦੇ ਤੁੱਲ ਕੋਈ ਨਾ ਹੋਵੇ, ਭਾਵ ਬ੍ਰਹਮ।%ਮਾਲਾ [ਮਾ=ਧਨ+ਲਾ=ਪ੍ਰਾਪਤ ਕਰਨਾ] ਧਨ ਪ੍ਰਾਪਤ ਕਰਨਾ। ਈਸ਼੍ਵਰ ਦਾ ਜੱਸ, ਯੋਗਾ-ਭ੍ਯਾਸ, ਪੂਜਾ, ਗਿਆਨ, ਸ਼ੁਭ ਕਰਮ ਤੇ ਬ੍ਰਹਮ-ਰੂਪੀ ਧਨ ਪ੍ਰਾਪਤ ਕਰੋ।
ਸਾਲਗਰਾਮ
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ