[email protected]

[ਸੰ:। ਸੰਸਕ੍ਰਿਤ, ਸੇਵਾਲ। ਧਾਤੂ ਸੀ (ਸੌਣਾ, ਪਾਣੀਆਂ ਤੇ) ਵਾਲਨ੍ਹ੍ਹ ਪ੍ਰਤੇ। ਸ਼ੈਵਲ, ਸ਼ੇਵਲ, ਸ਼ੇਵਾਲ] ਇਕ ਪ੍ਰਕਾਰ ਦੀ ਸਾਵੇ ਰੰਗ ਦੀ ਅਤਿ ਨਿੱਕੀ ਬੂਟੀ ਜੋ ਪਾਣੀ ‘ਤੇ ਫ਼ੈਲੀ ਹੁੰਦੀ ਹੈ, ਇਸ ਨੂੰ ਪਾਣੀ ਦੀ ਮੈਲ ਵੀ ਕਹਿੰਦੇ ਹਨ। ਯਥਾ- ‘ਭਖਸਿ ਸਿਬਾਲੁ ਬਸਸਿ ਨਿਰਮਲ ਜਲ ਅੰਮ੍ਰਿਤੁ ਨ ਲਖਸਿ ਰੇ’ (੯੯੦), ਹੇ ਡੱਡੂ! ਤੂੰ ਜਲ ਵਿੱਚ ਰਹਿ ਕੇ (ਕਮਲਾਂ ਦਾ) ਰਸ ਨਹੀਂ ਲੈਂਦਾ ਹੈਂ, ਪਰ ਸਿਵਾਲ ਖਾਂਦਾ ਹੈਂ। ਤਥਾ-’ਕਾਇਆ ਛੀਜੈ ਭਈ ਸਿਬਾਲੁ’ (੯੩੩), ਜਿਸ ਤਰ੍ਹਾਂ ਪਾਣੀ ‘ਤੇ ਸਿਵਾਲ ਝਿੱਲੀ ਜੇਹੀ ਪਈ ਹੀ ਰਹਿੰਦੀ ਹੈ, ਜੀਂਦੀ ਹੈ ਪਰ ਨਿਤਾਣੀ, ਤਿਵੇਂ ਤੇਰੀ ਕਾਇਆਂ ਸਿਵਾਲ ਵਾਂਙੂ ਨਿਤਾਣੀ ਹੋ ਰਹੀ ਹੈ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found