[email protected]

[ਸੰ:। ਹਿੰਦੀ, ਸਿ=ਬੰਨ੍ਹਣਾ+ਸੀਅਰ=ਠੰਢ *] ਸਰਦੀ ਨੂੰ ਬੰਨ੍ਹ ਲੈਣ ਵਾਲੀ ਸਿਆਲੇ ਦੀ ਰੁੱਤ। ਡਾਢੀ ਠੰਢ ਦੇ ਦੋ ਮਹੀਨੇ (ਮੰਘਰ ਪੋਹ), ਵਾਲੀ ਰੁੱਤ ਦਾ ਨਾਉਂ ਹੈ। ਯਥਾ- ‘ਰੁਤਿ ਸਿਸੀਅਰ ਸੀਤਲ ਹਰਿ ਪ੍ਰਗਟੇ ਮੰਘਰ ਪੋਹਿ ਜੀਉ’ (੯੨੯), ਗੁਰੂ ਜੀ ਨੇ ਏਥੇ ਰੁੱਤਾਂ ਦੇ ਮਹੀਨਿਆਂ ਦਾ ਕਿਤਾਬੀ ਹਿਸਾਬ ਤੋਂ ਫ਼ਰਕ ਕੀਤਾ ਜਾਪਦਾ ਹੈ ਪਰ ਉਸਦਾ ਕਾਰਨ ਇਹ ਹੈ ਕਿ ਗੁਰੂ ਜੀ ਪੰਜਾਬ ਦੀਆਂ ਪਰਵਿਰਤ ਰੁੱਤਾਂ ਲਿਖ ਰਹੇ ਹਨ। ਅਗਲੀ ਰੁੱਤ ਦਾ ਨਾਮ ਵੀ ਬਦਲਦੇ ਹਨ ਹੇਮੰਤ ਨਹੀਂ ਲਿਖਦੇ ਪਰ ‘ਹਿਮਕਰ’। ਹਿਮਕਰ ਦੇ ਅਰਥ ਹਨ ਬਰਫ਼ ਪਾਉਣ ਵਾਲੀ, ਸੋ ਪੰਜਾਬ ਦੇ ਪਹਾੜਾਂ ਵਿੱਚ ਬਰਫ਼ ਅਸਲ ਵਿੱਚ ਮਾਘ ਫੱਗਣ ਵਿੱਚ ਹੀ ਜ਼ੋਰ ਕਰਦੀ ਹੈ। ਸ਼ੁਰੂ ਚਾਹੇ ਪਹਿਲੇ ਹੋ ਜਾਵੇ ਪਰ ਗੜੇ, ਹਨ੍ਹੇਰੀਆਂ, ਬਰਫ਼ਾਂ, ਗੱਲ ਕੀ ਸਿਆਲੇ ਦੀ ਬਰਸਾਤ ਪਰਬਤਾਂ ਪਰ ਮਾਘ ਫੱਗਣ ਵਿੱਚ ਹੀ ਜ਼ੋਰ ਮਾਰਦੀ ਹੈ। ਸਿਸੀਅਰ ਰੁੱਤ ਤੋਂ ਭੁਲੇਖਾ ਸ਼ਿਸ਼ਰ ਦਾ ਨਹੀਂ ਖਾਣਾ ਚਾਹੀਦਾ। ਗੁਰੂ ਜੀ ਨੇ ਸ਼ਿਸ਼ਰ ਰੁੱਤ ਨਹੀਂ ਲਿਖਿਆ। ਸਿ+ਸੀਅਰ ਲਿਖ੍ਯਾ ਹੈ, ਬਹੁਤ ਠੰਢ ਦੀ ਪੰਜਾਬ ਵਿੱਚ ਰੁੱਤ ਮੱਘਰ ਪੋਹ ਹੈ ਤੇ ਸਤਿਗੁਰੂ ਜੀ ਨੇ ਸਿਸੀਅਰ ਦੇ ਨਾਲ ਸੀਤਲ ਪਦ ਲਿਖਿਆ ਹੈ, ਜਿਸ ਤੋਂ ਸਿਸੀਅਰ ਦਾ ਅਰਥ ਪਿਆ ਪ੍ਰਗਟ ਹੁੰਦਾ ਹੈ। ਸਿਸਿਰ ਦਾ ਅਰਥ ਹੈ ਸੂਰਜ ਦਾ ਮੱਧ ਰੇਖਾ ਤੋਂ ਉਤਰ ਨੂੰ ਲੰਘਣਾ, ਪਰ ਸਿਸੀਅਰ ਦਾ ਅਰਥ ਹੈ ਪਾਲੇ ਵਾਲੀ, ਠੰਢ ਵਾਲੀ। *ਸੀਅਰਾ ਠੰਢੇ ਦੇ ਅਰਥ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਯਾ ਹੈ-’ਸੀਅਰਾ ਤਾਤਾ ਹੋਇ’।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found