[ਸੰ:। ਸੰਸਕ੍ਰਿਤ, ਸਿਹਾਸਨ] ੧. ਤਖ਼ਤ, ਪਾਤਸ਼ਾਹਾਂ ਦੇ ਬੈਠਣ ਦੀ ਚੌਂਕੀ, ਜਿਸ ਦੇ ਪਾਵੇ ਸ਼ੇਰ ਦੀ ਸ਼ਕਲ ਦੇ ਹੁੰਦੇ ਹਨ ਤੇ ਅਕਸਰ ਸੋਨੇ ਦੇ ਬਣੇ ਹੋਏ ਹੁੰਦੇ ਹਨ। ਭਾਵ ਗੁਰਿਆਈ ਦੀ ਗੱਦੀ। ਯਥਾ- ‘ਛਤ੍ਰੁ ਸਿੰਘਾਸਨੁ ਪਿਰਥਮੀ ਗੁਰ ਅਰਜਨੁ ਕਉ ਦੇ ਆਇਅਉ’ (੧੪੦੯)। ੧੫੭ ੨. ਸਰੀਰ ਵਿਖੇ ‘ਦਸਮ ਦੁਆਰ’ ਵਿੱਚ ਪ੍ਰਮਾਤਮਾ ਦਾ ਥਾਉਂ ਮੰਨਣ ਕਰਕੇ ‘ਦਸਮ ਦੁਆਰ’ ਨੂੰ ਵੀ ਸਿੰਘਾਸਨ ਕਹਿੰਦੇ ਹਨ। ਯਥਾ- ‘ਚਾੜਸਿ ਪਵਨੁ ਸਿੰਘਾਸਨੁ ਭੀਜੈ’ (੯੦੫), ਦਸਮ ਦੁਆਰ ਵਿੱਚ ਪੌਣ ਨੂੰ ਚੜ੍ਹਾ ਭੇਜ। ਤਥਾ-’ਸਿੰਘਾਸਨੁ ਭੀਜੈ’ ਦਸਮ ਦੁਆਰ ਨੂੰ ਭੇਜਦੇ ਹਨ ਪੌਣ। ਅਥਵਾ ਭਿੱਜੇ ਹੋਏ ਹਨ ਯੋਗ ਵਿੱਚ। ਸੰਤਾਂ ਦਾ ਵਿਸ਼ੇਸ਼ਣ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ