[email protected]

[ਵਰ: ਵਾ:। ਸੰਸਕ੍ਰਿਤ, ਵਿੱਚ ਸੰਧਾਨ ਸ਼ਰਾਬ ਖਿੱਚਣ ਨੂੰ ਕਹਿੰਦੇ ਹਨ, ਸਾਂਧਕ=ਸ਼ਰਾਬ ਖਿਚਣ ਵਾਲੇ ਨੂੰ ਕਹਿੰਦੇ ਹਨ। ਅਰਚੁੰਙਿਆ = ਅਰਚਨ = ਪੂਜਾ ਕਰਨੀ। ਸੋ ਸੰਧਾਨ ਤੋਂ ‘ਸੰਙਿਆ’ ਅਤੇ ‘ਅਰਚੰਙਿਆ’ ਤੋਂ ਅਰਚੁੰਨਿਆ, ਦੇਸ਼ ਭਾਸ਼ਾ ਦੇ ਰੂਪ ਜਾਪਦੇ ਹਨ] (ਵਾਹਿਗੁਰੂ) ਦੀ ਪੂਜਾ ਕਰਨੀ ਇਹ ਦਾਰੂ ਖਿੱਚਦਾ ਹੈ। ਯਥਾ- ‘ਭਾਠੀ ਗਗਨੁ ਸਿੰਙਿਆ ਅਰੁਚੁੰਙਿਆ ਕਨਕ ਕਲਸੁ ਇਕੁ ਪਾਇਆ’ (੯੨) {ਗਗਨ} ਦਸਮ ਦੁਆਰ ਨੂੰ ਭੱਠੀ ਬਣਾਇਆ {ਅਰੁ ਚੁੰਙਿਆ} ਵਾਹਿਗੁਰੂ ਦੀ ਅਰਾਧਨਾ ਕੀਤੀ, ਇਹ (ਸਿੰਙਿਆ) ਸ਼ਰਾਬ ਚੁਆਈ, ਇਸ ਸ਼ਰਾਬ ਨੂੰ ਪਾਉਣ ਵਾਸਤੇ ਬੜਾ (ਭਬਕਾ) ਸ੍ਵਰਨ ਪ੍ਰਾਪਤ ਕੀਤਾ। ਸੋਨੇ ਤੋਂ ਮੁਰਾਦ ਉਸ ਦੇ ਜਮਯ ਸਰੂਰ ਵਾਲੀ ਅਵਸਥਾ ਤੋਂ ਹੈ, ਜਿਸ ਵਿੱਚ ਜਲਾਲ ਏਕਾਗ੍ਰਤਾ ਵਿੱਚ ਪ੍ਰਦੀਪਤ ਹੁੰਦਾ ਹੈ। ਅਥਵਾ- ੧. ਅਰਕ ਚੁਆਣ ਦੇ ਦੋ ਤ੍ਰੀਕੇ ਹਨ-’ਕਰਮ ਪੀਕ’ ਤੇ ‘ਨਾਲ’। ਕਰਮ ਪੀਕ ਨੂੰ ਦੋ ਨਾਲੀਆਂ ਹੁੰਦੀਆਂ ਹਨ, ਇਕ ਵਿੱਚੋਂ ਅਰਕ ਭਾਫ਼ ਬਣ ਕੇ ਬੜੇ (ਭਬਕੇ) ਵਿੱਚ ਜਾਂਦਾ ਹੈ, ਇਕ ਉੱਪਰਲੇ ਪਾਣੀ ਨੂੰ ਕੱਢਦੀ ਹੈ ਜੋ ਪਾਣੀ ਠੰਢ ਪੁਚਾਣ ਲਈ ਕਰਮ ਪੀਕ ਦੇ ਉੱਤੇ ਪਾਈਦਾ ਹੈ, ਸੋ ਕਈ ਸੱਜਣ ਸਿੰਙਿਆ ਅਰ ਚੁੰਙਿਆ ਇਹ ਦੋ ਨਾਲੀਆਂ ਦੱਸਦੇ ਹਨ ਤੇ ਲੱਖ ਅਰਥ ਕਰਦੇ ਹਨ, ਵਿਕਾਰਾਂ ਤੋਂ ਸੰਕੁਚਣਾਂ ਤੇ ਸ਼ੁਭ ਕਰਮਾਂ ਨੂੰ ਚੁਣਨਾ। ਪਰ ਸ਼ਰਾਬ ‘ਨਾਲ’ ਨਾਲ ਚੁਆਉਂਦੇ ਹਨ। ੨. ਜਿਸ ਦੀ ਨਾਲੀ ਇਕੋ ਹੁੰਦੀ ਹੈ।* ੩. ਨਾੜਾਂ-ਇੜਾਂ ਤੇ ਪਿੰਗਲਾ। ੧੫੯ *ਹੇਠ ਲਿਖਿਆ ਹੋਰ ਯਤਨ ਹੈ ਇਸ ਵਾਕ ਨੂੰ ਸਮਝਣ ਲਈ, ਇਸ ਵਿੱਚ ਸਿੰਙਿਆ ਤੇ ਚੂੰਙਿਆ ਦੇ ਸਲੇਖ ਪਦ ਹਨ, ਦੋਹਾਂ ਦੇ ਦੋ ਦੋ ਅਰਥ ਹਨ-ਇਕ ਦ੍ਰਿਸ਼ਟਾਂਤ ਵਿੱਚ ਤੇ ਇਕ ਦ੍ਰਾਸ਼ਟਾਂਤ ਵਿੱਚ ਲੱਗਦਾ ਹੈ। ਯਥਾ-%ਸਿੰਙਿਆ= ੧. ਜਿਸ ਵਿੱਚ ਸਿੰਚੀਏ ਅਰਥਾਤ ਗੁੜ, ਸਕ ਆਦਿ ਤ੍ਰਕਾਏ ਹੋਏ ਪਾਈਏ ਸੋ ਦੇਗ ਹੁੰਦੀ ਹੈ।%੨. ਸਿੰਙਿਆ=ਸੰਗ੍ਯਾ, ਸੰਗ੍ਯਾ ਨਾਮ ਨੂੰ ਕਹਿੰਦੇ ਹਨ ; ਨਾਮ ਜਪਣਾ।%ਚੂੰਙਿਆ= ੧. ਜਿਸ ਨਾਲ ਚੂੰਘੀਏ=ਚੁਸੀਏ=ਜਿਸ ਰਸਤੇ ਸ਼ਰਾਬ ਚੋਂਦਾ ਹੈ।%੨. (ਰਸ ਦੇ) ਚੋਣ ਤੋਂ ਮੁਰਾਦ ਹੈ, ਲਿਵ ਤਦ ਸਾਰਾ ਰੂਪਕ ਐਉਂ ਬੱਝੇਗਾ :%ਦ੍ਰਿਸ਼੍ਟਾਂਤ ਦ੍ਰਾਸ਼ਟਾਂਤ ਭਾਵ%ਭੱਠੀ ਗਗਨ ਦਸਮ ਦੁਆਰ%ਦੇਗ (ਸਿੰਙਿਆ) ਨਾਮ (ਸੰਗ੍ਯਾ=ਸੰਙਿਆ) ਸਿਮਰਨ%ਨਾਲ (ਚੂੰਙਿਆ) ਪ੍ਰਵਾਹ ਚਲ ਪੈਣਾ (ਚੂੰਙਿਆ) ਲਿਵ%ਘੜਾ (ਕਲਸ) ਸੋਨਾ (ਕਨਕ) ਸ਼ੁੱਧ ਅੰਤਹਕਰਨ

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found