[ਕ੍ਰਿ:। ਸੰਸਕ੍ਰਿਤ, ਅਸਿਤ। ਫ਼ਾਰਸੀ, ਅਸਤ = ਹੈ ਸੀ। ਪੰਜਾਬੀ ‘ਹੈ’ ਦਾ ਭੂਤ ਕਾਲ] ੧. ਹੈ ਸੀ। ਯਥਾ- ‘ਕਿਛੁ ਨੀ ਸੀ ਛੰਦਾ’ (੭੦੪), ਪਤੀ ਆਪਣੇ ਭਾਣੇ (ਦਾ ਮਾਲਕ ਹੈ, ਉਸ ਨੂੰ) ਕੁਛ ਇੱਛਾ ਨਹੀਂ ਸੀ। ੨. [ਪੰਜਾਬੀ] ਹਲ ਦੇ ਵਾਹਿਆਂ ਜੋ ਪਾੜ ਪੈਂਦਾ ਹੈ, ਭਾਵ ਵਾਹੀ ਹੋਈ ਜ਼ਮੀਨ। ਯਥਾ- ‘ਅਨਾਜੁ ਮਗਉ ਸਤ ਸੀ ਕਾ’ (੬੯੫), ਸਤ ਵਾਰੀ ਵਾਹੀ ਹੋਈ ਜ਼ਮੀਨ ਦਾ ਅਨਾਜ ਮੰਗਦਾ ਹਾਂ। ੧੨੫
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ