[email protected]

[ਸੰ:। ਦੇਖੋ, ‘ਸੁਆਈ’] ੧. ਪ੍ਰਯੋਜਨ, ਮਤਲਬ। ਯਥਾ- ‘ਸਬਰੁ ਏਹੁ ਸੁਆਉ ਜੇ ਤੂੰ ਬੰਦਾ ਦਿੜੁ ਕਰਹਿ’ (੧੩੮੪), ਸੰਤੋਖ ਹੀ ਪ੍ਰਯੋਜਨ ਹੈ। ਹੇ ਬੰਦੇ! ਜੇਕਰ ਇਸ ਨੂੰ ਪੱਕਾ ਕਰੇਂ। ਤਥਾ-’ਕਉਨੁ ਮਾਰਗੁ ਕਉਨੁ ਸੁਆਓ’ (੯੩੮), (ਸਿੱਧ ਪੁੱਛਦੇ ਹਨ) ਆਪ ਦਾ ਪੰਥ ਤੇ ਪ੍ਰਯੋਜਨ ਕੀ ਹੈ ? ੨. [ਦੇਸ਼ ਭਾਸ਼ਾ। ਸੰਸਕ੍ਰਿਤ, ਸ੍ਵਾਦ। ਪ੍ਰਾਕ੍ਰਿਤ, ਸਾਉ। ਪੁ: ਪੰਜਾਬੀ, ਸੁਆਉ] ਸੁਆਦ, ਆਨੰਦ। ਯਥਾ- ‘ਹਰਿ ਕਾ ਸੁਆਉ ਨ ਪਾਇਆ’ (੫੫੦), ਆਨੰਦ (ਈਸ਼੍ਵਰ ਦਾ) ਨਹੀਂ ਪਾਇਆ ਜਾਂਦਾ। ਤਥਾ-’ਸੁਆਉ ਨ ਜਾਣਨਿ ਸੁੰਞੀਆ’ (੫੨੧)।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found