[ਸੰ:। ਸੰਸਕ੍ਰਿਤ, ਸ੍ਵਾਰਥ] ੧. ਮਤਲਬ, ਗ਼ਰਜ਼, ਗੌਂ। ਯਥਾ- ‘ਸੁਆਰਥੁ ਸੁਆਉ ਨ ਕੋ ਕਰੇ’ (੭੦), ਆਪਣਾ ਅਤੇ ਪਰਾਇਆ ਮਤਲਬ ਭੀ ਕੋਈ ਨਾ ਸਾਧੇ। ਸੁਆਉ ਪਦ ਸੁਆਰਥ ਦਾ ਤਾਕੀਦੀ ਪਦ ਹੈ, ਅਰਥ ਇਕੋ ਹੈ। ਉਂਞ ਗਿਆਨੀ ਸੁਆਰਥ ਦਾ ਅਰਥ ਆਪਣੀ ਗ਼ਰਜ਼ ਤੇ ਸੁਆਉ ਦਾ ਪਰਾਈ ਗ਼ਰਜ਼ ਵੀ ਕਰ ਲੈਂਦੇ ਹਨ। ਫਿਰ ਸੁਆਰਥ ਦਾ ਅਰਥ ਗ਼ਰਜ਼ ਤੇ ਸੁਆਉ ਦਾ ਅਰਥ ਪ੍ਰਯੋਜਨ ਵੀ ਲਾ ਲੈਂਦੇ ਹਨ। ੨. ਆਪਣੇ ਮਤਲਬ ਦੀ ਅਸਲੀ ਗੱਲ। ਯਥਾ- ‘ਸੁਆਰਥੁ ਤਿਆਗਿ ਅਸਾਰਥਿ ਰਚਿਓ’ (੧੨੨੧)। ੩. ਸੁਆਰਥ=ਸ਼ੁਭ ਅਰਥ, ਭਲੇ ਕੰਮ ਨੂੰ ਭੀ ਕਹਿੰਦੇ ਹਨ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ