[ਸੰ:। ਪੁ: ਪੰਜਾਬੀ, ਸੁਆਵ+ਫ਼ਾਰਸੀ, ਗੀਰ (=ਵਾਲੇ)] ਮਤਲਬੀ, ਖ਼ੁਦਗਰਜ਼। ਯਥਾ- ‘ਜਾ ਸਤਿਗੁਰੁ ਸਰਾਫੁ ਨਦਰਿ ਕਰਿ ਦੇਖੈ ਸੁਆਵਗੀਰ ਸਭਿ ਉਘੜਿ ਆਏ’ (੩੦੩), ਜਦ ਸਤਿਗੁਰ ਸਰਾਫ਼ ਪਰਖਦੇ ਹਨ, ਤਦ ਖ਼ੁਦਗਰਜ਼ ਲੋਕ ਉਘੜ ਆਉਂਦੇ ਹਨ, ਅਰਥਾਤ ਪਰਖੇ ਜਾਂਦੇ ਹਨ, ਜਿਹਾ ਕਿ ਰੁਪ੍ਯੇ ਖੋਟੇ ਪਰਖੇ ਜਾਂਦੇ ਹਨ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ