[email protected]

[ਗੁ:। ਸੰਸਕ੍ਰਿਤ, ਸੁ+ਭਾਨ=ਪ੍ਰਕਾਸ਼=ਸ੍ਰੇਸ਼ਟ ਪ੍ਰਕਾਸ਼, ਭਾਵ ਗਿਆਨੀ] ੧. ਚੈਤੰਨ, ਚਿੱਤ੍ਤ। ਯਥਾ- ‘ਸਤਿ ਸੁਹਾਣੁ ਸਦਾ ਮਨਿ ਚਾਉ’ (੪), ਇਥੇ ਸਤਿ (ਸੁਹਾਨੁ) ਚਿਤ੍ਰ (ਸਦਾ ਮਨਿ ਚਾਉ) ਆਨੰਦ, ਤਿੰਨੇ ਗੁਣ ਆਤਮਾ ਦੇ ਪ੍ਰਗਟ ਹਨ। ੨. ਸੱਤ੍ਯ, ਸੁੰਦਰਤਾ, (ਮਨਿ) ਚਿਤ, (ਚਾਉ) ਆਨੰਦ। ਆਤਮਾ ਦੇ ਚਾਰ ਗੁਣ। *ਮਾਲੂਮ ਹੁੰਦਾ ਹੈ ਕਿ ‘ਸੁਭਾਨ’ ਦਾ ‘ਭ’ ਪ੍ਰਾਕ੍ਰਿਤ ਨੇ ਹਾਹੇ ਵਿੱਚ ਵਟਾਇਆ ਹੈ ਯਾ ਉਸ ਤੋਂ ਮਗਰਲੇ ਸਮੇਂ ਵਟਾਇਆ ਹੈ ਤੇ ਪਾਠ ‘ਸੁਹਾਣ’ ਹੋਇਆ ਹੈ ਯਾ ‘ਸੁਭ’ ਦਾ ਪ੍ਰਾਕ੍ਰਿਤ ਰੂਪ ‘ਸੁਹਯ’ ਤੋਂ ‘ਸੁਹਾਣ’ ਬਣਿਆ ਹੈ ਜਿਸ ਦੇ ਅਰਥ ਹਨ-ਖ਼ੂਬਸੂਰਤ ਯਾ ‘ਸੁਗਯਾਨ’। ਅਸਚਰਜ ਦਾ ਇਕ ਅਰਬੀ ਕਲਮਾ ਹੈ-ਸੁਬਹਾਨ-ਜਿਸ ਦੇ ਅਰਥ ਹਨ ਪਵਿੱਤਰ ਤੇ ਸ਼ਲਾਘਾ ਜੋਗ, ਪਰੰਤੂ ਤੁਕ ਵਿੱਚ ਪਹਿਲਾਂ ਸਤ ਪਦ ਹੈ ਤੇ ਫੇਰ ਹੈ ਪਦ-ਚਾਉ, ਗੋ੍ਯਾ ਸਤ ਤੇ ਅਨੰਦ ਆ ਗਏ ਹਨ, ਵਿਚਕਾਰ ਚਿਤ੍ਰਾ ਯਾ ਚੇਤਨ ਦੀ ਥਾਂ ਖ਼ਾਲੀ ਹੈ, ਸੋ ਸੁਹਾਣ, ਸੁਭਾਗ ਦਾ ਯਾ ਸੁਗਯਾਨ ਦਾ ਪ੍ਰਾਕ੍ਰਿਤ ਯਾ ਪੁਰਾਤਨ ਪੰਜਾਬੀ ਰੂਪ ਵਧੇਰੇ ਠੀਕ ਜਾਪਦਾ ਹੈ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found