[ਗੁ:। ਸੰਸਕ੍ਰਿਤ, ਸ਼ੂਨ੍ਯ=ਸੱਖਣਾ। ਪ੍ਰਾਕ੍ਰਿਤ, ਸੁੰਣ੍ਹ੍ਹਣ, ਪੰਜਾਬੀ, ਸੁੰਨ, ਸੂਨ] ਅਫੁਰ, ਨਿਰਵਿਕਲਪ। ਯਥਾ- ‘ਅੰਤਰਿ ਸੁੰਨੰ ਬਾਹਰਿ ਸੁੰਨੰ ਤ੍ਰਿਭਵਣ ਸੁੰਨ ਮਸੁੰਨੰ॥ ਚਉਥੇ ਸੁੰਨੈ ਜੋ ਨਰੁ ਜਾਣੈ ਤਾ ਕਉ ਪਾਪੁ ਨ ਪੁੰਨੰ॥’ (੯੪੩), ਤਿੰਨ ਭੂਮਕਾ ਵਿਖੇ ਸੁੰਨ ਆਤਮਾ ਪੂਰਣ ਹੈ, ਪਰੰਤੂ ਚੌਥੀ ਭੂਮਿਕਾ ਦੇ ਅਫੁਰ ਆਤਮਾ ਨੂੰ ਜੋ ਪ੍ਰਾਪਤ ਹੁੰਦਾ ਹੈ ਉਸ ਨੂੰ ਪਾਪ ਪੁੰਨ ਦਾ ਲੇਪ ਨਹੀਂ ਹੁੰਦਾ, ਕਿਉਂ ਜੋ ਚੌਥੀ ਭੂਮਿਕਾ ਵਿਖੇ ਜੀਵਨ ਮੁਕਤ ਹੋ ਜਾਂਦਾ ਹੈ। ਉਹ ਇੰਦ੍ਰੀਆਂ ਦੇ ਧਰਮ ਆਤਮਾ ਵਿਖੇ ਨਹੀਂ ਮੰਨਦਾ ਅਰ ਨਾ ਉਸ ਦਾ ਆਤਮਾ ਲਿਪਾਯਮਾਨ ਹੁੰਦਾ ਹੈ। ਦੂਜਾ ਅਰਥ-ਜਾਗ੍ਰਤ, ਸ੍ਵਪਨ, ਸਖੋਪਤ ਨੂੰ ਛੱਡ ਕੇ ਚੌਥੀ ਸਮਾਧੀ ਵਿਖੇ ਜਾ ਪ੍ਰਾਪਤ ਹੁੰਦਾ ਹੈ। ੧੮੬
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ