[ਸੰ:। ਦੇਖੋ, ‘ਸੂਈ’। ਕੋਈ ਸ਼ੈ ਸੂਈ ਵਰਗੀ ਤਿੱਖੀ ਨੋਕ ਵਾਲੀ, ਪਰ ਵੱਡੀ ਨੂੰ ਸੂਆ ਕਹਿੰਦੇ ਹਨ, ਸੂਆ ਦਾ ਬਹੁ-ਵਚਨ ਸੂਐ] ਸੂਏ। ੧. ਇਕ ਲੋਹੇ ਦਾ ਕੰਡਾ ਹੈ ਸੂਲੀ ਜਿਹਾ, ਜਿਸ ਪੁਰ ਪਿੱਠ ਟਿਕਾ ਕੇ ਦੇਵੀ ਦੇ ਅੱਗੇ ਭੌਂਦੇ ਹਨ। ਇਹ ਚਾਲ ਦੱਖਣ ਦੇਸ਼ ਵਿੱਚ ਹੈ। ਯਥਾ- ‘ਸੂਐ ਚਾੜਿ ਭਵਾਈਅਹਿ ਜੰਤ’ (੪੬੫)। ੨. ਸੂਲ। ਛੋਟੇ ਬਾਲਕ ਕਿਕਰ ਦੀਆਂ ਸੂਲਾਂ ਪੁਰ ਮਕੜੀ ਨੂੰ ਭੁਆਉਂਦੇ ਹਨ। ੩. ਚੀਂਘਣੀ। ਇਕ ਸੂਲੀ ਜੇਹੀ ਗੱਡ ਕੇ ਉਸਦੇ ਦੁਆਲੇ ਲੱਕੜਾਂ ਪਰ ਮੁੰਡੇ ਬੈਠ ਕੇ ਭੌਂਦੇ ਹਨ, ਜਿਕੁਰ ਮੇਲਿਆਂ ਵਿੱਚ ਪੰਘੂੜਿਆਂ ਪੁਰ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ