[ਸੰ: ਹਿੰਦੀ] ੧. ਤਾਗੇ ਦੇ ਨਿੱਕੇ ਘਰ। ਰੇਸ਼ਮ ਦਾ ਕੀੜਾ ਜਦ ਪਲ ਜਾਂਦਾ ਹੈ ਤਾਂ ਆਪਣੇ ਅੰਦਰੋਂ ਰੇਸ਼ਮ ਦੇ ਸੂਤ ਦੀ ਤਾਰ ਕੱਢ ਕੇ ਆਪਣੇ ਉਦਾਲੇ ਵਲੀ ਜਾਂਦਾ ਹੈ, ਅਰ ਡਾਢੇ ਸ਼ੌਕ ਨਾਲ ਇਹ ਹਟੂਆ ਜੇਹਾ, ਇਕ ਖੋਲ ਜਿਹਾ ਦੁਆਲੇ ਬਣਾ ਕੇ ਅੰਦਰ ਬੇਸੁਧ ਹੋ ਜਾਂਦਾ ਹੈ। ਇਸ ਹਾਲ ਵਿੱਚ ਲੋਕੀ ਉਨ੍ਹਾਂ ਖੋਲਾਂ ਨੂੰ ਗਰਮ ਕਰਦੇ ਹਨ, ਸੋ ਕੀੜਾ ਅੰਦਰੇ ਮਰ ਜਾਂਦਾ ਹੈ ਤੇ ਉਹ ਸੂਤ ਦਾ ਖੋਲ ਲੋਕੀ ਉਬਾਲ ਕੇ ਰੇਸ਼ਮ ਦੀ ਤਾਰ ਉਧੇੜ ਲੈਂਦੇ ਹਨ, ਜਿਸ ਤੋਂ ਰੇਸ਼ਮ ਦੇ ਕਪੜੇ ਬਣਦੇ ਹਨ। ਜੀਕੂੰ ਇਹ ਕੀੜਾ ਸ਼ੌਕ ਨਾਲ ਸੂਤ ਵਧਾ ਵਧਾ ਅੰਦਰੋਂ ਕੱਢਦਾ ਤੇ [ਹਟੂਆ] ਖੋਲ ਬਣਾਂਦਾ ਹੈ, ਜੋ ਉਸਦੀ ਮੌਤ ਦਾ ਕਾਰਨ ਬਣਦਾ ਹੈ ਅਰ ਉਸਦੇ ਕਿਸੇ ਅਰਥ ਨਹੀਂ, ਤਿਵੇਂ ਹਰਿ ਨਾਮ ਤੋਂ ਬਿਨਾਂ ਕਰਮ ਧਰਮ ਫਾਹੀ ਦਾ ਕਾਰਨ ਬਣਦੇ ਹਨ ਤੇ ਕਰਨ ਵਾਲੇ ਦੇ ਪੱਲੇ ਖੇਦ ਦੇ ਸਿਵਾ ਕੁਛ ਨਹੀਂ ਪੈਂਦਾ। ੨. ਸੂਤ ਕੇ ਹਟੂਆ ਦਾ ਅਰਥ ਸੂਤ ਲਡੂ ਤੇ ਡੌਰਾ ਵੀ ਕਰਦੇ ਹਨ ਕਿ ਸੂਤ ਲਡੂ ਵਾਲਾ ਹਲਵਾਈ ਆਪ ਨਹੀਂ ਸੁਆਦ ਲੈਂਦਾ ਤੇ ਡੌਰਾ ਸੂਤ ਦਾ ਜਾਲਾ ਤਣ ਕੇ ਕੀੜੇ ਫਾਹੁੰਦਾ ਤੇ ਪਾਪ ਕਮਾਉਂਦਾ ਹੈ। ਯਥਾ- ‘ਜਿਉ ਪ੍ਰੇਮ ਬਢਾਇ ਸੂਤ ਕੇ ਹਟੂਆ’ (੧੩੮੯)।
ਸੂਤ ਕੇ ਹਟੂਆ
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ