[ਸੰ:। ਸੰਸਕ੍ਰਿਤ, ਸ਼ੂਲ=ਤ੍ਰਿੱਖੀ ਪੀੜ] ੧. ਪੀੜਾਂ। ਯਥਾ- ‘ਜੇ ਮਨ ਜਾਣਹਿ ਸੂਲੀਆ ਕਾਹੇ ਮਿਠਾ ਖਾਹਿ’ (੫੯੫), ਜੇਕਰ ਮਨ ਜਾਣੇ (ਕਿ ਮਿੱਠੇ ਖਾਣ ਨਾਲ) ਪੀੜਾਂ ਹੁੰਦੀਆਂ ਹਨ ਤਾਂ ਕਿਉਂ ਮਿੱਠਾ ਖਾਵੇ? ੨. [ਸੰਪ੍ਰਦਾ] ਸੇਉਂਕਾਂ। ਜਿਹਾ ਕਿ ਮਿੱਠਾ ਖਾਣ ਤੋਂ ਸੇਉਂਕਾਂ ਆਦਿ ਦੁਖਦ ਕ੍ਰਿਮ ਪੈਦਾ ਹੁੰਦੇ ਹਨ, ਤਿਹਾ ਹੀ ਇਥੇ ਮਿੱਠਾ ਉਪਲਖਤ ਵਿਖਯ ਸੁਖ ਲੀਤੇ ਗਏ ਹਨ ਅਰ ਜੋ ਅਨੇਕਾਂ ਦੁਖ ਵਿਖਯ ਸੁਖਾਂ ਦੇ ਭੋਗ ਤੋਂ ਨਿਕਲਦੇ ਹਨ ਸੋ ਸੂਲੀਆਂ ਕਰਕੇ ਦੱਸੇ ਹਨ। ਅਥਵਾ ਇਹ ਭਾਵ ਵੀ ਹੈ ਕਿ ਜਿਵੇਂ ਕਿਰਤ ਛੱਡ ਕੇ ਚੋਰ ਲੋਕ ਗੁਲਛੱਰੇ ਉਡਾਉਣ ਹਿਤ ਚੋਰੀਆਂ ਤੇ ਧਾੜੇ ਮਾਰੀ ਕਰਦੇ ਹਨ ਅਤੇ ਅੰਤ ਸੂਲੀ ਚੜ੍ਹਦੇ ਹਨ, ਤਿਵੇਂ ਵਿਸ਼ੇ ਭੋਗਾਂ ਦਾ ਅੰਤ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ