[ਸੰ:। ਸੰਸਕ੍ਰਿਤ, ਸੰਧ੍ਯਾ] ੧. ਸੰਧਯਾ ਪਾਠ, ਹਿੰਦੂ ਲੋਕਾਂ ਦਾ ਮੰਤ੍ਰ, ਜੋ ਸਵੇਰੇ, ਦੁਪਹਿਰੇ ਤੇ ਸ਼ਾਮ ਨੂੰ ਕਰਨਾ ਉੱਚਿਤ ਹੈ। ਯਥਾ- ‘ਬਰਤ ਸੰਧਿ ਸੋਚ ਚਾਰ’ (੧੨੨੯), ਵਰਤ ਰੱਖਣੇ, ਸੰਧਯਾ ਕਰਨੀ, ਸੋਚ (ਆਦਿ) (ਆਚਾਰ) ਕਰਮ ਕਰਨੇ। ੨. [ਸੰ:। ਸੰਸਕ੍ਰਿਤ, ਸਨਿ] ਮੇਲ, ਸੰਜੋਗ। ਯਥਾ- ‘ਕੋ ਗਿਰਹੀ ਕਰਮਾ ਕੀ ਸੰਧਿ’ (੧੧੬੯), ਕੋਈ ਗ੍ਰਿਹਸਥੀ ਕਰਮ ਕਰਨ ਦੇ ਮੇਲ ਵਿੱਚ (ਮਿਲ ਰਹੇ ਹਨ) ਭਾਵ ਕਰ ਰਹੇ ਹਨ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ