ਗੁਰਮੁਖੀ ਵਰਣਮਾਲਾ ਦਾ ਪੈਂਤੀਵਾਂ ਅੱਖਰ ਤੇ ਬੱਤੀਵਾਂ ਵ੍ਯੰਜਨ ਹੈ, ਇਹ ਅੱਖਰ ਯਵਨ ਬੋਲੀਆਂ ਵਿੱਚ ਨਹੀਂ ਹੈ, ਸੰਸਕ੍ਰਿਤ ਵਿੱਚ ਵੀ ਨਹੀਂ। ਉਹ ਡੱਡੇ ਦੇ ਪੈਰ ਬਿੰਦੀ ਲਾ ਕੇ ਇਸ ਤੋਂ ੜਾੜੇ ਦਾ ਕੰਮ ਲੈਂਦੇ ਹਨ, ਇਸ ਦਾ ਉਚਾਰਨ ਰਾਰੇ ਤੇ ਡੱਡੇ ਦੇ ਵਿਚਕਾਰ ਹੈ। ਜਾਪਦਾ ਹੈ ਕਿ ਆਰੀਆ ਕੁਲ ਦੇ ਪੰਜਾਬ ਵਿੱਚ ਆਉਣ ਤੋਂ ਪਹਿਲਾਂ ਵਾਸੀ ਇਹ ਅੱਖਰ ਬੋਲਦੇ ਸਨ। ਬੋਲੀ ਦੇ ਪਦ ਇਸ ਨਾਲ ਅਰੰਭ ਨਹੀਂ ਹੁੰਦੇ, ਪਰ ਗੁਰਬਾਣੀ ਵਿੱਚ ਦੋ ਪਦ ਇਸ ਨਾਲ ਅਰੰਭ ਹੋਏ ਹਨ। ੜ ਦੀ ਅਦਲਾ-ਬਦਲੀ ਰਾਰੇ ਨਾਲ ਅਕਸਰ ਹੋ ਜਾਂਦੀ ਹੈ, ਜੈਸੇ-ਵਾੜ ਦਾ ਵਾਰ-ਯਥਾ ਪ੍ਰਮਾਣ-’ਲੂਣੇ ਖੇਤਿ ਹਥ ਵਾਰਿ ਕਰੈ’ (੪੭੯), ਤੇ ਕਈ ਵੇਰ ਲਲੇ ਨਾਲ ਵੀ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ