[email protected]

ਪੰਜਾਬੀ ਵਰਣਮਾਲਾ ਦਾ ਪੈਂਤੀਹਵਾਂ ਅੱਖਰ. ਇਸ ਦੇ ਉੱਚਾਰਣ ਦਾ ਥਾਂ ਮੂਰ੍‍ਧਾ ਹੈ. ਪੰਜਾਬੀ ਵਿਚ ਇਹ ਸੰਸਕ੍ਰਿਤ ਦੇ ਟ ਡ ਅਤੇ ਢ ਦੀ ਥਾਂ ਬਹੁਤ ਸ਼ਬਦਾਂ ਵਿੱਚ ਵਰਤਿਆ ਜਾਂਦਾ ਹੈ, ਜੈਸੇ ਵਟ- ਬੜ, ਬਡਵਾ- ਬੜਵਾ, ਦ੍ਰਿਢ- ਦ੍ਰਿੜ੍ਹ ਆਦਿ। ੨. ਪਤ੍ਯਯ ਹੋਕੇ ਸ਼ਬਦ ਦੇ ਅੰਤ ਆਕੇ ਵਾਨ (ਵਾਲਾ) ਅਰਥ ਦਿੰਦਾ ਹੈ, ਜਿਵੇਂ- ਭੂਲੜ, ਬੂਝੜ, ਖੁੱਥੜ ਆਦਿ। ੩. ਸੰਬੰਧ ਬੋਧਕ, ਜਿਵੇਂ- ਮਾਸੀ ਨਾਲ ਸੰਬੰਧ ਰੱਖਣ ਵਾਲਾ ਮਾਸੜ। ੪. ਘ੍ਰਿਣਾ ਬੋਧਕ- ਕਥਕ ਤੋਂ ਕਥੱਕੜ। ੫. ਸਮੁਦਾਯ (ਗਰੋਹ) ਬੋਧਕ, ਜਿਵੇਂ- ਅਜਾ ਸਮੁਦਾਯ ਔਜੜ। ੬. ਵਿਸਤਾਰ ਬੋਧਕ, ਜਿਵੇਂ ਪੱਗ ਤੋ ਪੱਗੜ, ਆਦਿ.

ਸ੍ਰੋਤ: ਮਹਾਨ ਕੋਸ਼
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found