[ਸੰ:। ਸੰਸਕ੍ਰਿਤ, ਅਮ = ਹੇ (ਹਾਕ ਮਾਰਨੀ) + ਅਲੀ = ਸੁਖੀ] ਹੇ ਸਖੀ! ਹੇ ਸਹੇਲੀ! ਯਥਾ- ‘ਹਉ ਭਈ ਉਡੀਣੀ ਕੰਤ ਕਉ ਅੰਮਾਲੀ’ (੫੬੪), ਤਥਾ-’ਅੰਮਾਲੀ ਹਉ ਖਰੀ ਸੁਚਜੀ’ (੫੫੮), ਹੇ ਸਖੀ! ਮੈਂ ਤਾਂ ਖਰੀ ਸੁਚੱਜੀ (ਬਣੀ ਬੈਠੀ) ਹਾਂ, ਪਰ ਉਸ ਸ਼ਹੁ ਨੂੰ ਇਕ ਗੁਣ ਨਹੀਂ ਅੱਛਾ ਲਗਦਾ। ਤਥਾ-’ਮੇਰੈ ਅੰਤਰਿ ਭੁਖ ਨ ਉਤਰੈ ਅੰਮਾਲੀ ਜੇ ਸਉ ਭੋਜਨ ਮੈ ਨੀਰੇ’ (੫੬੪), ਹੇ ਸਖੀ! ਭਾਵੇਂ ਸੌ ਭੋਜਨ ਮੇਰੇ ਅੱਗੇ ਕੋਈ (ਨੀਰੇ) ਪਰੋਸੇ ਤਦ ਭੀ ਮੇਰੇ ਅੰਦਰਲੀ ਭੁੱਖ ਨਹੀਂ ਉਤਰਦੀ। ੨. ਅੰਮਾਲੀ ਦਾ ਅਰਥ ਅਮਲਾਂ (ਕਰਮਾਂ) ਕਰਕੇ ਵੀ ਕਰਦੇ ਹਨ। ਯਥਾ- ‘ਅੰਮਾਲੀ ਹਉ ਖਰੀ ਸੁਚਜੀ’ (੫੫੮), ਕਰਮਾਂ ਕਰਕੇ ਮੈਂ ਖਰੀ ਸੁਚੱਜੀ ਹਾਂ। ੭੧
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ